ਲੰਡੀ ਜੀਪ ’ਚ ਮੁੰਡੇ ਲਾ ਰਹੇ ਸੀ ਗੇੜੀਆਂ, ਫੁਕਰੀ ਪੈ ਗਈ ਭਾਰੀ! ਅੱਗੋਂ ਟੱਕਰ ਗਈ ਪੁਲਿਸ |OneIndia Punjabi

  • 4 months ago
ਮੁੰਡਿਆਂ ਨੂੰ ਲੰਡੀ ਜੀਪ 'ਤੇ ਗੇੜੀ ਲਾਉਣੀ ਭਾਰੀ ਪੈ ਗਈ ਪੁਲਿਸ ਵਾਲਿਆਂ ਨੇ ਰੋਕਿਆ ਤਾਂ ਕੀਤੀ ਬਤਮੀਜ਼ੀ ਜੀ ਹਾਂ ਬਟਾਲਾ ਸ਼ਹਿਰ ਦੀਆਂ ਇਹ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਜਿਥੇ ਭਰੇ ਬਜ਼ਾਰ 'ਚ ਸੜਕ ਉਪਰ ’ਤੇ 2 ਨੌਜਵਾਨ ਬਿਨਾ ਛੱਤ ਵਾਲੀ ਜੀਪ ’ਤੇ ਸਵਾਰ ਹੋ ਚੱਕਰ ਲਗਾ ਰਹੇ ਸਨ। ਇਸ ਦੌਰਾਨ ਜਦੋਂ ਟਰੈਫ਼ਿਕ ਪੁਲਿਸ ਨੂੰ ਉਨ੍ਹਾਂ ਨੂੰ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ’ਚ ਕਾਰਵਾਈ ਕੀਤੀ ਤਾਂ ਕਾਗਜ਼ਾਤ ਦਿਖਾਉਣ ਦੀ ਬਜਾਏ, ਉਲਟਾ ਪੁਲਿਸ ਮੁਲਾਜ਼ਮਾਂ ਨਾਲ ਉਲਝ ਪਏ।ਇਹਨਾਂ ਨੇ ਪਹਿਲੇ ਪੁਲਿਸ ਨਾਲ ਬਹਿਸ ਕੀਤੀ ਤੇ ਆਪਣੇ ਨਜ਼ਦੀਕੀਆਂ ਦੀਆਂ ਫਿਰ ਸਿਫਾਰਸ਼ਾਂ ਲਾਈਆਂ, ਪਰ ਪੁਲਿਸ ਅੱਗੇ ਨੌਜਵਾਨਾਂ ਦੀ ਕੋਈ ਗੱਲਬਾਤ ਨਹੀਂ ਚੱਲੀ ਫਿਰ ਪੁਲਿਸ ਨੇ ਬਿਨਾ ਸਮਾਂ ਬਰਬਾਦ ਕਰਦਿਆਂ ਕਾਨੂੰਨ ਤਹਿਤ ਚਲਾਨ ਕੱਟ, ਜੀਪ ਨੂੰ ਠਾਣੇ ਬੰਦ ਕਰ ਦਿੱਤਾ।
.
.
.
#gurdaspurnews #punjabpolice #punjabnews
~PR.182~

Recommended