ਮੁੰਡੇ ਨੇ ਪੈਸੇ ਲਾ ਕੇ ਵਹੁਟੀ ਨੂੰ ਭੇਜਿਆ ਕੈਨੇਡਾ, ਅੱਗੋਂ ਕੁੜੀ ਨੇ ਦੂੱਜੇ ਮੁੰਡੇ ਨਾਲ ਮਿਲ ਚਾੜ'ਤਾ ਚੰਨ |
  • 3 months ago
ਗੁਰਦਾਸਪੁਰ ਦੇ ਰਹਿਣ ਵਾਲੇ ਇੱਕ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੀ ਨੂੰਹ ਕੈਨੇਡਾ ਗਈ ਹੋਈ ਹੈ ਅਤੇ ਉੱਥੇ ਉਸ ਨੇ ਦੂਜੀ ਵਾਰ ਵਿਆਹ ਕਰਵਾ ਲਿਆ ਹੈ। ਜਦਕਿ ਉਸ ਨੇ ਆਪਣੇ ਪਹਿਲੇ ਪਤੀ ਤੋਂ ਤਲਾਕ ਵੀ ਨਹੀਂ ਲਿਆ। ਨੂੰਹ ਪਰਿਵਾਰ ਦੀ ਸਹਿਮਤੀ ਨਾਲ ਕੈਨੇਡਾ ਪੜ੍ਹਨ ਗਈ ਸੀ। ਉਸ ਨੇ ਜਾਣ ਤੋਂ ਪਹਿਲਾਂ ਕਿਹਾ ਸੀ ਕਿ ਉਹ ਅਪਣੇ ਪਤੀ ਨੂੰ ਬਾਅਦ ਵਿਚ ਇੱਥੇ ਬੁਲਾ ਲਏਗੀ। ਪੀੜਤ ਪਰਿਵਾਰ ਨੇ ਐਸਐਸਪੀ ਦਫ਼ਤਰ ਵਿਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੀੜਤ ਦੀ ਮਾਤਾ ਸੁਰਜੀਤ ਕੌਰ ਅਤੇ ਹਰਮਿੰਦਰ ਵਾਸੀ ਪੇਰੋਸ਼ਾਹ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 12 ਸਾਲ ਪਹਿਲਾਂ ਬਟਾਲਾ ਦੇ ਇੱਕ ਪਿੰਡ ਵਿਚ ਹੋਇਆ ਸੀ। ਦੋਵੇਂ ਇਕੱਠੇ ਪੜ੍ਹਦੇ ਸਨ ਅਤੇ ਉਨ੍ਹਾਂ ਦਾ ਰਿਸ਼ਤਾ ਉਨ੍ਹਾਂ ਦੇ ਪਰਿਵਾਰਾਂ ਦੀ ਸਹਿਮਤੀ ਨਾਲ ਤੈਅ ਹੋਇਆ ਸੀ। ਵਿਆਹ ਦੇ ਕਰੀਬ 3 ਮਹੀਨੇ ਬਾਅਦ ਉਸ ਦੀ ਪਤਨੀ ਕੈਨੇਡਾ ਚਲੀ ਗਈ।
.
The boy sent the bride to Canada with money, then the girl met another boy.
.
.
.
#canadanews #gurdaspurnews #punjablatestnews
~PR.182~
Recommended