ਅਜੇ ਨਹੀਂ ਹੋਣਗੇ ਸੂਰਜ ਦੇਵਤਾ ਦੇ ਦਰਸ਼ਨ! ਸੀਤ ਲਹਿਰ ਨਾਲ ਹੋਰ ਵਧੇਗੀ ਠੰਡ! | Weather News |OneIndia Punjabi

  • 5 months ago
ਅੱਜ ਵੀ ਠੰਢ ਤੇ ਧੁੰਦ ਦਾ ਕਹਿਰ ਜਾਰੀ ਹੈ।ਵੀਰਵਾਰ ਨੂੰ ਵੀ ਸੂਰਜ ਦੇਵਤਾ ਦੇ ਦਰਸ਼ਨ ਨਾ ਹੋਣ ਕਰ ਕੇ ਸਾਰਾ ਦਿਨ ਕੰਬਣੀ ਵਾਲੀ ਠੰਡ ਮਹਿਸੂਸ ਹੋਈ।ਵੱਧ ਤੋਂ ਵੱਧ ਤਾਪਮਾਨ 11-12 ਡਿਗਰੀ ਦੇ ਲਗਭਗ ਰਿਹਾ। ਅੰਕੜਿਆਂ ਮੁਤਾਬਕ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿਚ 5 ਡਿਗਰੀ ਤਕ ਅੰਤਰ ਹੋਣਾ ਖਰਾਬ ਮੌਸਮ ਵੱਲ ਇਸ਼ਾਰਾ ਕਰ ਰਿਹਾ ਹੈ।ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਲਈ ‘ਸੰਘਣੀ ਤੋਂ ਸੰਘਣੀ’ ਧੁੰਦ ਦੀ ਚਿਤਾਵਨੀ ਜਾਰੀ ਕਰਦਿਆਂ ਸਾਵਧਾਨ ਰਹਿਣ ਦੀ ਐਡਵਾਈਜ਼ਰੀ ਕੀਤੀ ਹੈ ਕਿਉਂਕਿ ਮੌਸਮ ਦੇ ਅਗਾਊਂ ਅਨੁਮਾਨ ਮੁਤਾਬਕ ਠੰਡ 'ਚ ਅਜੇ ਹੋਰ ਵਾਧਾ ਹੋਵੇਗਾ। ਇਸੇ ਲੜੀ 'ਚ ਤਾਪਮਾਨ 'ਚ ਹੋਰ ਗਿਰਾਵਟ ਹੋਣੀ ਤੈਅ ਮੰਨੀ ਜਾ ਰਹੀ ਹੈ, ਜਿਸ ਨਾਲ ਆਮ ਜਨ-ਜੀਵਨ ਪ੍ਰਭਾਵਿਤ ਹੋਵੇਗਾ। ਦੂਜੇ ਪਾਸੇ ਬੀਤੇ ਦਿਨ ਸਾਰਾ ਦਿਨ ਕੰਬਣੀ ਵਾਲੀ ਠੰਡ ਮਹਿਸੂਸ ਹੋਈ।
.
Sun will not be seen yet! The cold will increase with the cold wave!
.
.
.
#punjabnews #weathernews #punjabweather

Recommended