ਜਸਟਿਨ ਟਰੂਡੋ ਦੇ ਆਪਣੇ ਲੋਕ ਹੀ ਉਸ ਦੇ ਹੱਕ 'ਚ ਨਹੀਂ, ਅਸਤੀਫ਼ੇ ਦੀ ਛਿੜੀ ਮੰਗ! |OneIndia Punjabi
  • 4 months ago
ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ 'ਚ ਭਾਰਤ 'ਤੇ ਦੋਸ਼ ਲਗਾਉਣ ਵਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਆਪਣੇ ਦੇਸ਼ ਦੇ ਲੋਕ ਹੀ ਉਸ ਦੇ ਹੱਕ 'ਚ ਨਹੀਂ ਹਨ। ਇਹ ਗੱਲ ਇਕ ਸਰਵੇ 'ਚ ਸਾਹਮਣੇ ਆਈ ਹੈ। ਸਰਵੇਖਣ ਮੁਤਾਬਕ ਦੋ ਤਿਹਾਈ ਕੈਨੇਡੀਅਨ ਵੋਟਰ ਚਾਹੁੰਦੇ ਹਨ ਕਿ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ। ਇਸ ਤੋਂ ਇਲਾਵਾ ਕਰੀਬ 60 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਦੇਸ਼ ਵਿੱਚ ਅਗਲੇ ਸਾਲ ਫੈਡਰਲ ਚੋਣਾਂ ਹੋਣੀਆਂ ਚਾਹੀਦੀਆਂ ਹਨ, ਜਦੋਂ ਕਿ ਕੈਨੇਡਾ ਵਿੱਚ 2025 ਵਿੱਚ ਚੋਣਾਂ ਦਾ ਪ੍ਰਸਤਾਵ ਹੈ। IPSOS ਦੁਆਰਾ ਕਰਵਾਏ ਗਏ ਸਰਵੇਖਣ ਦੇ ਨਤੀਜੇ ਐਤਵਾਰ ਨੂੰ ਜਾਰੀ ਕੀਤੇ ਗਏ, ਜਿਸ ਵਿੱਚ ਇਹ ਗੱਲ ਸਾਹਮਣੇ ਆਈ।ਸਰਵੇ 'ਚ 59 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਅਗਲੇ ਸਾਲ ਹੀ ਹੋਣੀਆਂ ਚਾਹੀਦੀਆਂ ਹਨ।
.
Justin Trudeau's own people are not in favor of him, the demand for resignation!
.
.
.
#justintrudeau #canadanews #canadapeoples
~PR.182~
Recommended