ਜੇਕਰ ਤੁਸੀਂ ਵੀ ਜਾਂਦੇ ਹੋ ਮੂੰਹ ਢੱਕ ਕੇ ਬਾਹਰ ਤਾਂ ਸੁਣ ਲਓ ਇਹ ਖ਼ਬਰ, ਕੀਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਇਹ ਕੰਮ |
  • 7 months ago
ਜੇਕਰ ਤੁਸੀਂ ਵੀ ਮੂੰਹ ਢੱਕ ਕੇ ਜਾਂਦੇ ਹੋ ਬਾਹਰ ਤਾਂ ਹੋ ਜਾਓ ਸਾਵਧਾਨ, ਤੁਹਾਡੇ ਖ਼ਿਲਾਫ਼ ਹੋ ਸਕਦਾ ਹੈ ਮਾਮਲਾ ਦਰਜ | ਜੀ ਹਾਂ, ਹੁਣ ਪਾਵੇ ਗਰਮੀ ਹੋਵੇ ਠੰਡ ਜਾਂ ਪ੍ਰਦੂਸ਼ਣ ਤੁਸੀਂ ਸੜਕਾਂ 'ਤੇ ਮੂੰਹ ਢੱਕ ਨੇ ਨਹੀਂ ਜਾ ਸਕਦੇ | ਦਰਅਸਲ ਅਪਰਾਧਿਕ ਮਾਮਲਿਆ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਇਹ ਫ਼ੈਸਲਾ ਲਿਆ ਗਿਆ ਹੈ | ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕੋਈ ਮੁਲਜ਼ਮ ਮੂੰਹ ਢੱਕ ਕੇ ਬਾਹਰ ਨਿਕਲਦਾ ਹੈ ਤਾਂ ਉਸਦੀ ਪਛਾਣ ਕਰਨੀ ਅਸੰਭਵ ਹੋ ਜਾਂਦੀ ਹੈ | ਜਿਸ ਕਰਕੇ ਸੁਰੱਖਿਆ ਦੇ ਮੱਦੇਨਜ਼ਰ ਹੁਣ ਸੜਕਾਂ ਤੇ ਵਾਹਨ ਚਲਾਉਣ ਵੇਲੇ ਤੇ ਪੈਦਲ ਜਾਂਦੇ ਸਮੇਂ ਵੀ ਮੂੰਹ ਢੱਕਣ 'ਤੇ ਪਾਬੰਦੀ ਲੱਗਾ ਦਿੱਤੀ ਹੈ | ਇਹ ਹੁਕਮ ਫ਼ਿਰੋਜ਼ਪੁਰ 'ਚ DC ਰਾਜੇਸ਼ ਧੀਮਾਨ ਨੇ ਜਾਰੀ ਕੀਤੇ ਹਨ | DC ਰਾਜੇਸ਼ ਧੀਮਾਨ ਦਾ ਕਹਿਣਾ ਹੈ ਕਿ ਇਲਾਕੇ 'ਚ ਲੁੱਟ-ਖੋ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ ਤੇ ਲੁਟੇਰੇ ਮੂੰਹ ਢੱਕ ਕੇ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ | ਜਿਸਦੇ ਮੱਦੇਨਜ਼ਰ ਇਹ ਹੁਕਮ ਜਾਰੀ ਕੀਤੇ ਗਏ ਨੇ ਕਿ ਕੋਈ ਵੀ ਵਿਅਕਤੀ ਮੂੰਹ ਢੱਕ ਕੇ ਬਾਹਰ ਨਹੀਂ ਨਿਕਲੇਗਾ |
.
If you also go outside with your face covered, then listen to this news, may this not happen to you too.
.
.
.
#punjabnews #punjabpolice #punjab
Recommended