8 ਸਾਲਾਂ ਬਾਅਦ ਬਾਪੂ Surat Singh Khalsa ਨੂੰ ਮਿਲੀ ਛੁੱਟੀ, ਹੋਣਗੇ ਇਨਸਾਫ਼ ਮੋਰਚੇ 'ਚ ਸ਼ਾਮਿਲ | OneIndia Punjabi

  • last year
ਲੁਧਿਆਣਾ ਕੇ ਡੀ.ਐਮ.ਸੀ. ਹਸਪਤਾਲ ਵਿੱਚ ਪਿੱਛਲੇ 8 ਸਾਲਾਂ ਤੋਂ ਇਲਾਜ ਲਈ ਭਰਤੀ ਸੂਰਤ ਸਿੰਘ ਖਾਲਸਾ ਨੂੰ ਅੱਜ ਛੁੱਟੀ ਮਿਲ ਗਈ ਹੈ । ਜਾਣਕਾਰੀ ਅਨੁਸਾਰ ਉਹ ਜੂਨ 2016 ਤੋਂ ਲਗਾਤਾਰ ਡੀ.ਐਮ.ਸੀ. ਹਸਪਤਾਲ ਵਿੱਚ ਭਰਤੀ ਸਨ । ਸੂਰਤ ਸਿੰਘ ਖਾਲਸਾ ਨੂੰ ਉਨ੍ਹਾਂ ਦੇ ਘਰ ਭਾਰੀ ਸੁਰੱਖਿਆ ਦੇ ਨਾਲ ਐਂਬੂਲੇਂਸ 'ਚ ਲਿਜਾਇਆ ਗਿਆ । ਐਂਬੂਲੇਂਸ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਸੀਨੀਅਰ ਅਫਸਰ ਉਨ੍ਹਾਂ ਦੇ ਨਾਲ ਰਹੇ । ਸੂਤਰਾਂ ਅਨੁਸਾਰ ਸੂਰਤ ਸਿੰਘ ਖਾਲਸਾ ਹੁਣ ਮਰਨ ਵਰਤ ਨੂੰ ਜਾਰੀ ਨਹੀਂ ਰੱਖਣਗੇ । ਫ਼ਿਲਹਾਲ ਸੂਰਤ ਸਿੰਘ ਖ਼ਾਲਸਾ ਆਪਣੇ ਘਰ ਰਹਿਣਗੇ ਅਤੇ ਕੁੱਝ ਦਿਨ ਬਾਅਦ ਉਹ ਬੰਦੀ ਸਿੰਘ ਦੀ ਰਿਹਾਈ ਲਈ ਲੱਗੇ ਮੋਰਚੇ 'ਚ ਸ਼ਾਮਿਲ ਹੋਣਗੇ ।
.
Bapu Surat Singh Khalsa got leave after 8 years, will join Qaumi Insaaf Morcha.
.
.
.
#qaumiinsaafmorcha #suratsinghkhalsa #jagtarsinghhawara