ਲੋਕੋਂ ਮੁੜ ਇਕੱਠੇ ਹੋ ਜਾਓ : Balbir Singh Rajewal | OneIndia Punjabi
  • 2 years ago
ਲੋਕ ਸਭਾ ਤੋਂ ਲੈਕੇ ਸੜਕ ਤਕ ਪ੍ਰਦਰਸ਼ਨਾਂ ਨੂੰ ਦਰਕਿਨਾਰ ਕਰਦੇ ਹੋਏ ਮੋਦੀ ਸਰਕਾਰ ਨੇ ਬਿਜਲੀ ਸੋਧ ਬਿੱਲ ਲੋਕ ਸਭਾ 'ਚ ਪੇਸ਼ ਕਰ ਦਿੱਤਾ ਹੈ। ਬਿਜਲੀ ਮੰਤਰੀ ਆਰ.ਕੇ. ਸਿੰਘ ਨੇ ਸੋਮਵਾਰ ਨੂੰ "ਇਲੈਕਟ੍ਰੀਸਿਟੀ ਸੋਧ ਬਿੱਲ 2022" ਪੇਸ਼ ਕੀਤਾ ਤੇ ਸਪੀਕਰ ਓਮ ਬਿਰਲਾ ਨੇ ਮੰਤਰੀ ਦੀ ਅਪੀਲ ’ਤੇ ਬਿੱਲ ਅੱਗੇ ਵਿਆਪਕ ਵਿਚਾਰ ਚਰਚਾ ਅਤੇ ਵਿਰੋਧੀ ਧਿਰਾਂ ਵੱਲੋਂ ਪ੍ਰਗਟਾਏ ਖ਼ਦਸ਼ਿਆਂ,ਫ਼ਿਕਰਾਂ ਦੇ ਨਿਵਾਰਣ ਲਈ ਸੰਸਦ ਦੀ ਸਟੈਂਡਿੰਗ ਕਮੇਟੀ ਕੋਲ ਭੇਜ ਦਿੱਤਾ ਹੈ। ਵਿਰੋਧੀ ਧਿਰਾਂ ਨੇ ਸਰਕਾਰ ਦੀ ਇਸ ਪੇਸ਼ਕਦਮੀ ਨੂੰ ਕਿਸਾਨਾਂ ਨਾਲ ਵਾਅਦਾਖਿਲਾਫ਼ੀ ਕਰਾਰ ਦਿੱਤਾ ਹੈ। ਜਦਕਿ ਕਿਸਾਨ ਅੰਦੋਲਨ ਦੌਰਾਨ ਮੋਹਰੀ ਭੂਮਕੀ ਨਿਭਾਉਣ ਵਾਲੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਇਲੈਕਟ੍ਰੀਸਿਟੀ ਸੋਧ ਬਿੱਲ ਖ਼ਿਲਾਫ਼ ਸੰਘਰਸ਼ ਵਿੱਢਣ ਦੀ ਗੱਲ ਕਹੀ ਹੈ। ਰਾਜੇਵਾਲ ਨੇ ਜਿਥੇ ਮੋਦੀ ਸਰਕਾਰ ਤੇ ਵਾਅਦਾਖਿਲਾਫ਼ੀ ਦੇ ਦੋਸ਼ ਲਾਏ ਓਥੇ ਹੀ ਆਮ ਜਨਤਾ ਨੂੰ ਮੁੜ ਸੜਕਾਂ ਤੇ ਉਤਰਨ ਦੀ ਅਪੀਲ ਕੀਤੀ ਹੈ।
Recommended