ਤਰਨਤਾਰਨ ਦੇ ਲੋਕਾਂ ਨੇ ਸਰਕਾਰ ਖਿਲਾਫ ਲਗਾਇਆ ਧਰਨਾ

  • 5 years ago
ਭਿੱਖੀਵਿੰਡ ਸਬ ਤਹਿਸੀਲ ਨੂੰ ਰੈਫਰ ਕਰਕੇ ਪਿੰਡ ਡਿੱਬੀਪੁਰਾ ਵਿਖੇ ਲੈ ਕੇ ਜਾਣੋਂ ਭੜਕੇ ਕਸਬਾ ਭਿੱਖੀਵਿੰਡ ਤੇ ਇਲਾਕੇ ਦੇ ਲੋਕ ਨੇ ਰੋਸ ਵਜੋਂ ਦੁਕਾਨਾਂ ਬੰਦ ਕਰ ਭਿੱਖੀਵਿੰਡ ਚੌਕ ਵਿੱਚ ਲਾਇਆ ਧਰਨਾ ਅੰਮ੍ਰਿਤਸਰ ਖੇਮਕਰਨ ਮਾਰਗ ਕੀਤਾ ਜਾਮ ਇਸ ਸਬੰਧੀ ਜਾਣਕਾਰੀ ਦਿੰਦੇ ਪ੍ਰਦਰਸ਼ਨਕਾਰੀਆਂ ਦੱਸਿਆ ਕਿ ਇਲਾਕੇ ਲੋਕਾਂ ਦੀ ਕਈ ਚਿਰ ਦੀ ਮੰਗ ਤੋਂ ਬਾਅਦ ਇੱਥੇ ਸਬ ਤਹਿਸੀਲ ਭਿੱਖੀਵਿੰਡ ਬਣਾਈ ਗਈ ਸੀ ਅਤੇ ਇੱਥੇ ਐਸਡੀਐਮ ਦਫ਼ਤਰ ਬਣਾਇਆ ਗਿਆ ਸੀ ਜਿਸ ਤੋਂ ਬਾਅਦ ਮੌਕੇ ਦੀ ਸਰਕਾਰਾਂ ਨੇ ਐਸਡੀਐਮ ਦਫ਼ਤਰ ਦੀ ਬਦਲੀ ਕਰਦੇ ਉਸ ਨੂੰ ਵਲਟੋਹਾ ਵਿਖੇ ਤਬਦੀਲ ਕਰ ਦਿੱਤਾ ਅਤੇ ਹੁਣ ਸਭ ਸਬ ਤਹਿਸੀਲ ਦੇ ਦਫਤਰਾਂ ਦੀ ਬਦਲੀ ਕਰ ਡਿੱਬੀਪੁਰਾ ਵਿਖੇ ਰੈਫਰ ਕੀਤਾ ਜਾ ਰਿਹਾ ਹੈ ਜਿਸ ਦੇ ਰੋਸ ਵਜੋਂ ਭਿੱਖੀਵਿੰਡ ਕਦੇ ਦੁਕਾਨਦਾਰਾਂ ਅਤੇ ਇਲਾਕੇ ਦੇ ਲੋਕਾਂ ਨੇ ਰੋਸ ਇੱਕ ਰੋਸ ਵਿੱਚ ਆਣ ਕੇ ਅੰਮ੍ਰਿਤਸਰ ਖੇਮਕਰਨ ਰੋੜ ਵਿਖੇ ਚੱਕਾ ਜਾਮ ਕਰ ਕਾਂਗਰਸ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦ ਤੱਕ ਪ੍ਰਸ਼ਾਸਨ ਦਾ ਕੋਈ ਵੀ ਉੱਚ ਅਧਿਕਾਰੀ ਸਾਨੂੰ ਆਣ ਕੇ ਵਿਸ਼ਵਾਸ ਨਹੀਂ ਦਿਵਾਉਂਦਾ ਕਿ ਸਬ ਤਹਿਸੀਲ ਭਿੱਖੀਵਿੰਡ ਤੋਂ ਨਹੀਂ ਬਦਲੀ ਜਾਵੇਗੀ ਤੱਦ ਤੱਕ ਇਹ ਰੋਸ ਮਾਰਚ ਜਾਰੀ ਰਹੇਗਾ ਇਸ ਮੌਕੇ ਪ੍ਰਦਰਸ਼ਨਕਾਰੀਆਂ ਕੋਲ ਮੌਕੇ ਤੇ ਪਹੁੰਚੇ ਐੱਸ ਡੀ ਐੱਮ ਭਿੱਖੀਵਿੰਡ ਨਵਰਾਜ ਸਿੰਘ ਬਰਾੜ ਨੇ ਪ੍ਰਦਰਸ਼ਨਕਾਰੀਆਂ ਨੂੰ ਵਿਸ਼ਵਾਸ ਦਿਵਾਉਣ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ

Recommended