ਨਸ਼ੇ ਨੂੰ ਰੋਕਣ ਲਈ ਸਮਾਣਾ ਪੁਲਿਸ ਨੇ ਲਗਾਇਆ ਕੈਂਪ (ਵੀਡੀਓ)

  • 5 years ago
ਸਮਾਣਾ (ਕੈਲਾਸ਼ ਸ਼ਰਮਾ) ਸਮਾਣਾ ਸਿੱਟੀ ਥਾਣਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਜਾਗਰੁਕਤਾਂ ਕੈਂਪ ਲਗਾਇਆ ਗਿਆ । ਇਸ ਕੈਂਪ ਦੀ ਅਗਵਾਈ ਥਾਣਾ ਮੁੱਖੀ ਸਾਹਿਬ ਸਿੰਘ ਤੇ ਏ.ਐਸ.ਆਈ. ਸ਼ਿੰਦਰ ਸਿੰਘ ਨੇ ਕੀਤੀ । ਇਸ ਕੈਂਪ ਵਿੱਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਨਸ਼ੇ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੇ ਹਨ । ਥਾਣਾ ਮੁੱਖੀ ਨੇ ਕਿਹਾ ਕਿ ਨਸ਼ੇ ਦੇ ਇਸ ਕੋਹੜ ਨੂੰ ਤਾਂ ਹੀ ਖਤਮ ਕੀਤਾ ਜਾ ਸਕਦਾ ਹੈ ਜੇਕਰ ਆਮ ਲੋਕ ਵੀ ਪੁਲਿਸ ਦਾ ਸਾਥ ਦੇਣ । ਉਹਨਾਂ ਨੇ ਕਿਹਾ ਕਿ ਨਸ਼ੇ ਦੇ ਆਦੀ ਲੋਕਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਪੁਲਿਸ ਤੇ ਪ੍ਰਸਾਸ਼ਨ ਉਹਨਾਂ ਦਾ ਪੂਰਾ ਸਾਥ ਦੇਵੇਗਾ ।

Recommended