ਸਮਾਣਾ ਵਿੱਚ ਬੈਂਕਾਂ ਦੇ ਪ੍ਰਬੰਧਕਾਂ ਖਿਲਾਫ ਕਿਸਾਨਾਂ ਨੇ ਖੋਲਿਆ ਮੋਰਚਾ

  • 5 years ago
ਸਮਾਣਾ (ਕੈਲਾਸ਼ ਸ਼ਰਮਾ) ਸਮਾਣਾ ਦੇ ਸਹਿਕਾਰੀ ਬੈਂਕ ਅੱਗੇ ਕਿਸਾਨ ਜੱਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਗਿਆ । ਧਰਨੇ ਦੀ ਅਗਵਾਈ ਕਰਨ ਵਾਲੇ ਕਿਸਾਨਾਂ ਨੇ ਬੈਂਕ ਦੇ ਪ੍ਰਬੰਧਕਾਂ ਤੇ ਇਲਜਾਮ ਲਗਾਉਂਦੇ ਹੋਏ ਕਿਹਾ ਕਿ ਬੈਂਕ ਦੇ ਪ੍ਰਬੰਧਕ ਕਿਸਾਨਾਂ ਨਾਲ ਧੱਕਾ ਕਰ ਰਹੇ ਹਨ । ਕਿਸਾਨਾਂ ਦਾ ਇਲਜਾਮ ਹੈ ਕਿ ਬੈਂਕ ਦੇ ਪ੍ਰਬੰਧਕਾਂ ਨੇ ਉਹਨਾਂ ਤੋਂ ਬਲੈਂਕ ਚੈਕਾਂ ਤੇ ਹਸਤਾਖਰ ਕਰਵਾਕੇ ਰੱਖੇ ਹਨ ਜਦੋਂ ਕਿ ਅਦਾਲਤ ਦੇ ਹੁਕਮਾਂ ਮੁਤਾਬਿਕ ਕੋਈ ਵੀ ਬੈਂਕ ਇਸ ਤਰ੍ਹਾਂ ਨਹੀਂ ਕਰ ਸਕਦਾ । ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਬੈਂਕ ਉਹਨਾਂ ਦੇ ਬਲੈਂਕ ਚੈੱਕ ਵਾਪਸ ਨਹੀਂ ਕਰਦੇ ਉਹਨਾਂ ਦਾ ਧਰਨਾ ਜਾਰੀ ਰਹੇਗਾ । 

Recommended