ਟਰੂਡੋ ਦੀ ਭਾਰਤ ਫੇਰੀ ਦੌਰਾਨ ਪਰਛਾਵੇਂ ਵਾਂਗ ਨਾਲ ਰਹਿ ਕੇ ਫੇਰੀ ਖ਼ਰਾਬ ਕਰਨ ਵਾਲਾ ਭਾਰਤੀ ਖੁਫੀਆ ਏਜੰਟ

  • 6 years ago
ਜਲੰਧਰ, 26 ਫਰਵਰੀ (ਮੇਜਰ ਸਿੰਘ)-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਹਫ਼ਤਾ ਭਰ ਫੇਰੀ ਦੌਰਾਨ ਕੈਨੇਡਾ ‘ਚ ਭਾਰਤੀ ਦੂਤਾਵਾਸ ‘ਚ ਤਾਇਨਾਤ ਇਕ ਸੀਨੀਅਰ ਅਧਿਕਾਰੀ ਦਾ ਪ੍ਰਛਾਵਾਂ ਬਣ ਕੇ ਘੁੰਮਦੇ ਰਹਿਣ ਦੀ ਜ਼ੋਰਦਾਰ ਚਰਚਾ ਹੈ | ਦੂਤਾਵਾਸ ‘ਚ ਡਿਪਟੀ ਕੌਾਸਲੇਟ ਜਨਰਲ ਵਜੋਂ ਤਾਇਨਾਤ, ਪਰ ਕੌਾਸਲੇਟ ਜਨਰਲ ਨਾ ਹੋਣ ਕਾਰਨ ਸਾਰੀਆਂ ਤਾਕਤਾਂ ਮਾਣ ਰਿਹਾ ਇਹ ਅਧਿਕਾਰੀ ਕੈਨੇਡਾ ਦੇ ਸਿੱਖ ਭਾਈਚਾਰੇ ਵਿਚ ਪਹਿਲਾਂ ਹੀ ਕਾਫੀ ਚਰਚਿਤ ਹੈ |

ਦੱਸਿਆ ਜਾਂਦਾ ਹੈ ਕਿ ਜਸਟਿਨ ਟਰੂਡੋ ਦੀ ਫੇਰੀ ਉੱਪਰ ਖਾਲਿਸਤਾਨ ਦੇ ਪ੍ਰਛਾਵੇਂ ਦੀ ਚਾਦਰ ਤਾਣਨ ਲਈ ਇਸ ਅਧਿਕਾਰੀ ਦੀ ਚੋਣ ਕੀਤੀ ਗਈ ਤੇ ਇਕ ਪੂਰੀ ਯੋਜਨਾ ਤਹਿਤ ਇਹ ਅਧਿਕਾਰੀ ਟਰੂਡੋ ਦੀ ਫੇਰੀ ਤੋਂ ਇਕ ਹਫ਼ਤਾ ਪਹਿਲਾਂ ਭਾਰਤ ਪੁੱਜ ਗਿਆ ਸੀ |

ਇਹ ਅਧਿਕਾਰੀ ਪਹਿਲਾਂ ਹੀ ਮਿੱਥੇ ਪ੍ਰੋਗਰਾਮ ਮੁਤਾਬਿਕ 10 ਫਰਵਰੀ ਨੂੰ ਇਕ ਮੀਡੀਆ ਕਰਮੀ ਤੇ ਇਕ ਭਾਰਤੀ ਰਾਜਸੀ ਪਾਰਟੀ ਦੇ ਉਥੇ ਥਾਪੇ ਆਗੂ ਨਾਲ ਭਾਰਤ ਰਵਾਨਾ ਹੋਇਆ ਸੀ |

ਵੱਖ-ਵੱਖ ਅਖ਼ਬਾਰਾਂ ਨੂੰ ਦਿੱਤੇ ਬਿਆਨਾਂ ਵਿਚ ਸਾਬਕਾ ਖਾੜਕੂ ਕਹੇ ਜਾਦੇ ਜਸਪਾਲ ਅਟਵਾਲ ਨੇ ਵੀ 11 ਫਰਵਰੀ ਨੂੰ ਹੀ ਭਾਰਤ ਪੁੱਜਣ ਦਾ ਦਾਅਵਾ ਕੀਤਾ ਹੈ | ਭਾਰਤੀ ਦੂਤਾਵਾਸ ਦੇ ਸੀਨੀਅਰ ਅਧਿਕਾਰੀ ਤੇ ਅਟਵਾਲ ਦੇ ਇਕੋ ਸਮੇਂ ਦਿੱਲੀ ਪੁੱਜਣ ਨੂੰ ਮਹਿਜ਼ ਇਤਫਾਕ ਨਹੀਂ ਮੰਨਿਆ ਜਾ ਰਿਹਾ | ਦੱਸਿਆ ਜਾਂਦਾ ਹੈ ਕਿ ਦੂਤਾਵਾਸ ਦਾ ਉਕਤ ਅਧਿਕਾਰੀ ਜਸਟਿਨ ਟਰੂਡੋ ਦੀ ਫੇਰੀ ਸਮੇਂ ਹਰ ਥਾਂ ਨਾਲ ਹੀ ਪ੍ਰਛਾਵੇਂ ਵਾਂਗ ਘੁੰਮਦਾ ਰਿਹਾ ਹੈ |

ਕੂਟਨੀਤਕ ਸਿਸ਼ਟਾਚਾਰ ਬਾਰੇ ਉੱਠੇ ਸਵਾਲ
ਕੈਨੇਡਾ ‘ਚ ਭਾਰਤੀ ਦੂਤਾਵਾਸ ‘ਚ ਤਾਇਨਾਤ ਸੀਨੀਅਰ ਅਧਿਕਾਰੀ ਵਲੋਂ ਉਸ ਦੇਸ਼ ਦੇ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਉੱਪਰ ਥਾਂ-ਥਾਂ ਹਾਜ਼ਰ ਹੋਣ ਨੂੰ ਕੂਟਨੀਤਕ ਸਿਸ਼ਟਾਚਾਰ ਦੀ ਅਵੱਗਿਆ ਸਮਝਿਆ ਜਾ ਰਿਹਾ ਹੈ |

ਭਾਰਤੀ ਵਿਦੇਸ਼ ਸੇਵਾ ‘ਚ ਕੰਮ ਕਰਦੇ ਰਹੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਆਪਣੇ ਦਫਤਰਾਂ ‘ਚ ਬੈਠ ਕੇ ਆਪਣੇ ਸੂਤਰਾਂ ਰਾਹੀਂ ਰਿਪੋਰਟਾਂ ਭੇਜਣਾ ਤਾਂ ਹਰ ਦੂਤਾਵਾਸ ਅਧਿਕਾਰੀ ਦਾ ਹੀ ਦਸਤੂਰ ਹੈ, ਦੂਤਾਵਾਸ ਅਧਿਕਾਰੀ ਉਨ੍ਹਾਂ ਹੀ ਦੇਸ਼ਾਂ ਦੇ ਪ੍ਰਧਾਨ ਮੰਤਰੀ ਦੌਰਿਆਂ ‘ਚ ਹਾਜ਼ਰ ਹੋਣ ਲੱਗ ਪੈਣ, ਅਜਿਹਾ ਕਦੇ ਦੇਖਿਆ, ਸੁਣਿਆ ਨਹੀਂ ਗਿਆ |

Recommended