Pinky Confessions
  • 6 years ago
ਡੀ.ਜੀ.ਪੀ ਸੁਰੇਸ਼ ਅਰੋੜਾ ਦੀ ਸਿੱਖਾਂ ਨਾਲ ਖਾਸ ਦੁਸ਼ਮਣੀ ਦਾ ਖੁਲਾਸਾ?
ਲਉ ਜੀ ਡੀ.ਜੀ.ਪੀ ਸੁਰੇਸ਼ ਅਰੋੜਾ ਦਾ ਮੀਡੀਆ ਟਰਾਇਲ
ਭਾਰਤੀਆਂ ਨੂੰ ਮੀਡੀਆ ਟਰਾਇਲ ਨਾਲ ਬਹੁਤ ਪਿਆਰ ਹੈ, ਇਸ ਕਰਕੇ ਅਸੀਂ ਫੈਸ਼ਲਾ ਕੀਤਾ ਕਿ ਅਸੀਂ ਵੀ ਸ਼ੁਰੂ ਕਰ ਦਿੰਦੇ ਮੀਡੀਆ ਟਰਾਇਲ, ਸ਼ੁਰੂਆਤ ਸਿੱਖਾਂ ਨਾਲ ਖਾਸ ਦੁਸ਼ਮਣੀ ਰੱਖਣ ਵਾਲੇ ਡੀ.ਜੀ.ਪੀ ਸੁਰੇਸ਼ ਅਰੋੜਾ ਤੋਂ ਕਰਦੇ। ਬਾਕੀ ਪਾਠਕ ਸਲਾਹ ਦੇਣ ਕਿਸ ਕਿਸ ਦਾ ਮੀਡੀਆ ਟਰਾਇਲ ਹੋਣਾ ਚਾਹੀਦਾ।
ਸੁਰੇਸ਼ ਅਰੋੜਾ ਨੇ ਪਹਿਲਾਂ ਸਿੱਖਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰਿਆ- ਕੈਟ ਗੁਰਮੀਤ ਪਿੰਕੀ ਨੇ ਇਨ੍ਹਾਂ ਗੱਲਾਂ ਦਾ ਖੁਲਾਸਾ ਕੀਤਾ। ਪਿੰਕੀ ਨੇ ਕਿਹਾ ਜਿੰਨੇ ਸਿੱਖ ਇਸ ਨੇ ਮਾਰੇ ਹੋਰ ਕਿਸੇ ਨੇ ਨਹੀਂ ਮਾਰੇ
ਫਿਰ ਸੁਰੇਸ਼ ਅਰੋੜਾ ਨੇ ਬੇਅਦਬੀ ਕਾਂਡ ਦੌਰਾਨ ਪਹਿਲਾ ਆਸਟਰੇਲੀਆ ਦੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਤੇ ਉਨ੍ਹਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਦੀ ਪੂਰੀ ਵਾਹ ਲਾਈ। ਇਸ ਡੀ.ਜੀ.ਪੀ ਸੁਰੇਸ਼ ਅਰੋੜਾ ਨੇ 2 ਸਿੱਖ ਮੁੰਡੇ ਝੂਠੇ ਫਸਾਏ ਵੀ ਜੋ ਸਿੱਖਾਂ ਦਾ ਰੋਹ ਦੇਖ ਕੇ ਪੁਲਿਸ ਨੂੰ ਛੱਡਣੇ ਪਾਏ। ਉਨ੍ਹਾਂ ਮੁੰਡਿਆਂ ਤੇ ਇਨ੍ਹਾਂ ਨੇ ਕਹਿਰ ਦਾ ਤਸ਼ਦੱਦ ਕੀਤਾ।
ਹੁਣ ਅਗਲਾ ਸਿੱਖ ਵਿਰੋਧੀ ਡੀ.ਜੀ.ਪੀ ਸੁਰੇਸ਼ ਅਰੋੜਾ ਦਾ ਸ਼ਿਕਾਰ ਹੈ ਜਗਤਾਰ ਸਿੰਘ ਜੋਹਲ ਜੱਗੀ ਜਿਸ ਨੂੰ ਇਸ ਨੇ ਝੂਠੇ ਕੇਸ ਵਿਚ ਫਸਾਇਆ। ਪਹਿਲਾਂ ਤਾਂ ਕਿਸੇ ਨਾਂ ਕਿਸੇ ਦੇ ਮੰਨ ਵਿਚ ਸ਼ੱਕ ਸੀ ਕਿ ਕਿਤੇ ਜੱਗੀ ਗਲਤ ਤੇ ਪੁਲਿਸ ਠੀਕ ਹੀ ਨਾਂ ਹੋਵੇ। ਪਰ ਆਹ ਜਿਹੜੀਆਂ ਇਨ੍ਹਾਂ ਨੇ ਕਨਫੈਸ਼ਨ ਵਾਲੀਆਂ ਵੀਡੀਉ ਲੀਕ ਕੀਤੀਆਂ, ਕਲ ਪਰਿਵਾਰ ਅਤੇ ਵਕੀਲ ਨੂੰ ਨਹੀਂ ਮਿਲਣ ਦਿੱਤਾ ਉੱਥੋਂ ਸਾਬਿਤ ਹੋ ਗਿਆ ਕਿ ਪੰਜਾਬ ਪੁਲਿਸ ਨੇ ਪੂਰ ਝੂਠ ਗੰਡਿਆ ਤੇ ਹੁਣ ਸੱਚੇ ਹੋਣ ਲਈ ਇਹ ਸੱਭ ਕਰ ਰਹੀ।
ਹੁਣ ਸਵਾਲ ਉਹੀ ਪਿੰਕੀ ਨੇ ਖੁਲਾਸੇ ਕੀਤੇ ਲਾਈਵ ਟੀਵੀ ਤੇ ਬਿਨ੍ਹਾਂ ਕਿਸੇ ਦਬਾਅ ਦੇ, ਸੁਰਜੀਤ ਸਿੰਘ ਐਸ ਆਈ ਨੇ ਕੀਤੇ ਕਿ ਉਹਨੇ 83 ਬੰਦੇ ਮਾਰੇ ਤੇ ਸਾਰੇ ਕੇਪੀ ਐਸ ਗਿੱਲ ਤੇ ਸੈਣੀ ਦੇ ਕਹਿਣ ਤੇ ਕੀਤਾ। ਉਸ ਕਨਫੈਸ਼ਨ ਦਾ ਕਿਸੇ ਸਿੱਖ ਵਿਰੋਧੀ ਭਾਰਤੀ ਅਦਾਲਤ ਨੇ ਨੋਟਿਸ ਨਾਂ ਲਿਆ। ਕੋਈ ਕਾਰਵਾਈ ਨਹੀਂ ਹੋਈ।
ਇਨ੍ਹਾਂ ਦੇ ਅਖੌਤੀ ਸ਼ਹੀਦ ਸਰਬਜੀਤ ਨੇ ਕਿਹਾ ਉਸ ਨੇ 5 ਬੰਬ ਬਲਾਸਟ ਕਰਾਏ ਪਾਕਿਸਤਾਨ ਤੇ ਉਹ ਵੀ ਕਨਫੈਸ਼ਨ ਇਨ੍ਹਾਂ ਲਈ ਝੂਠ ਸੀ ਤੇ ਸਰਬਜੀਤ ਰਾਅ ਦਾ ਏਜੰਟ ਸ਼ਹੀਦ ਤੇ ਉਹਦੀ ਕੁੜੀ ਬਣਾਈਆਂ ਤਹਿਸੀਲਦਾਰਨੀ।
ਫਿਰ ਹੁਣ ਕੁਲਬੂਸ਼ਨ ਦਾ ਕੇਸ ਵੀ ਪਤਾ ਤੁਹਾਨੂੰ ਤੇ ਜਿਹੜਾ ਮੁਸਲਿਮ ਬੰਦਾ ਹਿੰਦੂਆਂ ਨੇ ਸਾੜਿਆ ਉਹਨੂੰ ਸਾੜਨ ਵਾਲੇ ਦੇ ਹੱਕ ਵਿਚ ਹੋ ਰਹੀ ਰੈਲੀ ਲਈ ਭਾਰਤ ਸਰਕਾਰ ਸੁਰੱਖਿਆ ਦੇ ਰਹੀ। ਦੋਹਰੇ ਮਾਪਦੰਡ ਦੇਖੋ ਜੀ ਇਨ੍ਹਾਂ ਦੇ। ਕਹਿੰਦੇ ਹਿੰਦੂ ਅੱਤਵਾਦੀਆਂ ਨੇ ਮੁਸਲਿਮ ਬੰਦੇ ਨੂੰ ਸਾੜਨ ਵਾਲੇ ਦੀ ਘਰਵਾਲੀ ਦੇ ਅਕਾਉਂਟ ਚ ਤਿੰਨ ਲੱਖ ਪਾਏ। ਉਹ ਕੀ ਆ ਫਿਰ।

ਪਿੰਕੀ ਕੈਟ ਵਲੋਂ ਖੁਲਾਸੇ
1/. ਸੁਰੇਸ਼ ਅਰੋੜਾ , ਸੁਮੇਧ ਸੈਣੀ , ਵਿਰਕ ਸਿੱਖਾਂ ਦੇ ਕਾਤਿਲ ----- ਜਿੰਨੇ ਸਿੱਖ ਸੁਰੇਸ਼ ਅਰੋੜੇ ਨੇ ਮਾਰੇ ਕਿਸੇ ਹੋਰ ਨੇ ਨੀ ਮਾਰੇ ਹੋਣੇ ----- ਅਰੋੜੇ ਨੇ ਬੰਦੇ ਰੱਖੇ ਹੋਏ ਸੀ ਜਿਹੜੇ ਸ਼ਾਮ ਨੂੰ ਪੀਲੇ ਪਰਨੇ ਬੰਨ੍ਹ ਕੇ ਗੋਲੀਆਂ ਮਾਰ ਆਉਂਦੇ ਸੀ ----

2/. ਪਿੰਕੀ ਕੈਟ ਵਲੋਂ ਕਿਤਾਬ ਲਿਖਣੀ ਸ਼ੁਰੂ, ਸਭ ਕੁਛ ਸੱਚ ਸੱਚ ਲਿਖਾਂਗਾ --- ਦਰਬਾਰ ਸਾਹਿਬ ਵਿਖੇ ਬਹਿ ਕੇ ਕਿਤਾਬ ਪੜ੍ਹਾਂਗਾ --- ਕੁਛ ਵੀ ਗਲਤ ਹੋਵੇ ਤਾਂ ਮੈਂ ਜੁੱਤੀਆਂ ਦਾ ਹੱਕਦਾਰ ਹੋਵਾਂਗਾ

3/. ਕਿਤਾਬ ਦਾ ਨਾਮ ਹੋਵੇਗਾ " ਪਿੰਕੀ ਦੀਆਂ ਚਿੰਘਾੜ੍ਹਾਂ "-----

4/. ਮੈਂ ਆਪਣਾਂ ਕੀਤਾ ਪਾ ਰਿਹਾ ਹਾਂ ,ਇਹ ਕਿੱਦਾਂ ਬਚ ਜਾਣਗੇ ?